ਪੰਜਾਬੀ (Punjabi)
ਕੀ ਤੁਸੀਂ ਉਨਟੈਰੀਓ ਵਿੱਚ ਆਪਣੀ ਭਾਸ਼ਾ ਵਿੱਚ ਵਿਦਿਆ ਅਤੇ ਸਕੂਲਿੰਗ ਬਾਰੇ ਜਾਣਕਾਰੀ ਦੀ ਤਲਾਸ਼ ਕਰ ਰਹੇ ਹੋ? ਅਸੀਂ ਮਦਦ ਕਰ ਸਕਦੇ ਹਾਂ – ਇਸ ਸੈਕਸ਼ਨ ਵਿੱਚ, ਵਸੀਲੇ ਜੋ ਅਸੀਂ ਪੰਜਾਬੀ ਵਿੱਚ ਪੇਸ਼ ਕਰਦੇ ਹਾਂ ਦੀ ਜਾਣਕਾਰੀ ਤੁਹਾਨੂੰ ਮਿਲ ਜਾਵੇਗੀ। ਸਾਰੇ ਵੈੱਬਸਾਈਟ ਬਹੁ-ਭਾਸ਼ੀ ਨਹੀਂ ਹੁੰਦੇ ਹਨ। ਜੇ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਇੱਥੇ ਨਹੀਂ ਮਿਲਦਾ, ਕਿਰਪਾ ਕਰਕੇ ਸਾਨੂੰ ਈਮੇਲ ਕਰੋ ਅਤੇ ਕੋਈ ਵਲੰਟੀਅਰ ਤੁਹਾਨੂੰ ਤੁਹਾਡੇ ਭਾਸ਼ਾ ਵਿੱਚ ਜਵਾਬ ਦੇਵੇਗਾ।
ਵਿਦਿਆ ਕਿਵੇਂ ਕੰਮ ਕਰਦੀ ਹੈ?
ਕੀ ਤੁਹਾਨੂੰ ਤੁਹਾਡੇ ਬੱਚੇ ਲਈ ਸਕੂਲ ਵਿੱਚ ਸਫ਼ਲ ਹੋਣ ਵਾਸਤੇ ਮਦਦ ਕਰਨ ਲਈ ਜਾਣਕਾਰੀ ਦੀ ਲੋੜ ਹੈ? ਅਸੀਂ ਮਦਦ ਕਰ ਸਕਦੇ ਹਾਂ। ਅਸੀਂ ਮਾਪੇ ਵੀ ਹਾਂ – ਆਪਣੇ ਸਵਾਲਾਂ ਦੇ ਸਪਸ਼ਟ ਜਵਾਬਾਂ ਲਈ ਤੁਸੀਂ ਸਾਡੇ `ਤੇ ਨਿਰਭਰ ਕਰ ਸਕਦੇ ਹੋ।
ਸਾਡੀਆਂ ਗੁਰ ਸ਼ੀਟਾਂ ਤੁਹਾਨੂੰ ਸਮਝਣ ਵਿੱਚ ਮਦਦ ਕਰਨਗੀਆਂ ਕਿਵੇਂ ਸਕੂਲ ਸਿਸਟਮ ਕੰਮ ਕਰਦਾ ਹੈ, ਅਤੇ ਸਫ਼ਲ ਹੋਣ ਲਈ ਕਿਵੇਂ ਤੁਸੀਂ ਆਪਣੇ ਬੱਚੇ ਦੀ ਮਦਦ ਕਰ ਸਕਦੇ ਹੋ।
ਸਾਡੇ ਕੋਲ ਔਨਲਾਇਨ ਮਾਪਿਆਂ ਦੀ ਇੱਕ ਕਮਿਊਨਿਟੀ ਹੈ ਜਿਹੜੀ ਅੰਗਰੇਜ਼ੀ ਵਿੱਚ ਅਤੇ ਅੰਗਰੇਜ਼ੀ ਵਿੱਚ ਟੋਲ ਫ੍ਰੀ ਪੇਰੈਂਟ ਸਪੋਰਟ ਲਾਇਨ 1-888-534-3944 `ਤੇ ਸਭ ਕਿਸਮਾਂ ਦੇ ਸਵਾਲਾਂ ਦਾ ਜਵਾਬ ਦੇ ਸਕਦੀ ਹੈ। ਅਸੀਂ ਵਿਦਿਆ ਲਈ ਲੋਕ ਹਾਂ, ਉਨਟੈਰੀਓ ਵਿੱਚ ਪਬਲਿਕ ਐਜੂਕੇਸ਼ਨ ਦੀ ਸਹਾਇਤਾ ਕਰਨ ਲਈ ਕੰਮ ਕਰ ਰਿਹਾ ਇੱਕ ਆਜ਼ਾਦ ਸੰਗਠਨ।
ਐਜੂਕੇਸ਼ਨ ਸਿਸਟਮ ਨੂੰ ਸਮਝਣ ਲਈ ਮਾਪਿਆਂ ਦੀ ਮਦਦ ਕਰਨ ਲਈ ਗੁਰ:
ਸਕੂਲ ਸ਼ੁਰੂ ਕਰਨਾ
ਤੁਹਾਡੇ ਬੱਚੇ ਦੀ ਜ਼ਿੰਦਗੀ ਵਿੱਚ ਸਕੂਲ ਸ਼ੁਰੂ ਕਰਨਾ ਇੱਕ ਉਤੇਜਕ ਕਦਮ ਹੁੰਦਾ ਹੈ, ਅਤੇ ਸ਼ਾਇਦ ਤੁਹਾਡੇ ਬਹੁਤ ਸਾਰੇ ਸਵਾਲ ਹੋਣਗੇ। ਇਹ ਗੁਰ ਸ਼ੀਟ ਤੁਹਾਡੀ ਅਤੇ ਤੁਹਾਡੇ ਬੱਚੇ ਨੂੰ ਕਿੰਡਰਗਾਰਟਨ ਅਤੇ ਗਰੇਡ 1 ਲਈ ਤਿਆਰੀ ਕਰਨ ਵਿੱਚ ਮਦਦ ਕਰੇਗੀ।
ਵਿਦਿਆ ਵਿੱਚ ਕੀ ਕੌਣ ਕਰਦਾ ਹੈ
ਜਦੋਂ ਤੁਹਾਨੂੰ ਜਾਣਕਾਰੀ ਦੀ ਜ਼ਰੂਰਤ ਹੁੰਦੀ ਹੈ, ਮਦਦ ਲਈ ਕਿਸ ਨਾਲ ਗੱਲ ਕਰਨੀ ਹੈ ਜਾਣਨਾ ਮਹੱਤਵਪੂਰਨ ਹੁੰਦਾ ਹੈ। ਮਨਿਸਟਰੀ ਆਫ਼ ਐਜੂਕੇਸ਼ਨ, ਸਕੂਲ ਬੋਰਡਜ਼, ਸਕੂਲਾਂ, ਅਧਿਆਪਕਾਂ ਅਤੇ ਸਕੂਲ ਕਾਉਂਸਿਲਜ਼ ਦਾ ਕੀ ਰੋਲ ਹੁੰਦਾ ਹੈ? ਇਹ ਗੁਰ ਸ਼ੀਟ ਸਮਝਣ ਵਿੱਚ ਤੁਹਾਡੀ ਮਦਦ ਕਰੇਗੀ ਉਨਟੈਰੀਓ ਦੇ ਐਜੂਕੇਸ਼ਨ ਸਿਸਟਮ ਵਿੱਚ ਕੌਣ ਕੀ ਕਰਦਾ ਹੈ।
ਮਾਪਾ-ਅਧਿਆਪਕ ਇੰਟਰਵਿਊਜ਼
ਮਾਪਾ-ਅਧਿਆਪਕ ਇੰਟਰਵਿਊਜ਼ ਤੁਹਾਡੇ ਬੱਚੇ ਦੇ ਅਧਿਆਪਕ ਨੂੰ ਮਿਲਣ ਦਾ ਅਤੇ ਤੁਹਾਡਾ ਬੱਚਾ ਸਕੂਲ ਵਿੱਚ ਕਿਵੇਂ ਚੱਲ ਰਿਹਾ ਹੈ ਬਾਰੇ ਪਤਾ ਲੈਣ ਦਾ ਇੱਕ ਵਧੀਆ ਮੌਕਾ ਹੁੰਦਾ ਹੈ। ਇਹ ਗੁਰ ਸ਼ੀਟ ਦੱਸਦੀ ਹੈ ਕਿ 3 ਆਸਾਨ ਕਦਮਾਂ ਵਿੱਚ ਕਿਵੇਂ ਤਿਆਰੀ ਕਰਨੀ ਹੈ।
ਹੋਮਵਰਕ
ਬੱਚਿਆਂ ਨੂੰ ਸਕੂਲ ਵਿੱਚ ਸਫ਼ਲ ਹੋਣ ਵਿੱਚ ਮਦਦ ਕਰਨ ਦਾ ਇੱਕ ਤਰੀਕਾ ਹੁੰਦਾ ਹੈ ਉਦੋਂ ਸਹਾਇਤਾ ਕਰਨੀ ਜਦੋਂ ਉਹ ਹੋਮਵਰਕ ਕਰਦੇ ਹਨ। ਇਹ ਗੁਰ ਸ਼ੀਟ ਹੋਮਵਰਕ ਬਾਰੇ ਤੁਹਾਡੇ ਸਵਾਲਾਂ ਦੇ ਜਵਾਬ ਦਿੰਦੀ ਹੈ ਅਤੇ ਤੁਹਾਨੂੰ ਕੁਝ ਸਹਾਇਕ ਵਿਚਾਰ ਦਿੰਦੀ ਹੈ!
ਹਾਈ ਸਕੂਲ ਕੋਰਸ ਅਤੇ ਚੋਣਾਂ
ਜਦੋਂ ਵਿਦਿਆਰਥੀ ਹਾਈ ਸਕੂਲ ਸ਼ੁਰੂ ਕਰਦੇ ਹਨ, ਕਿਹੜੇ ਕੋਰਸ ਉਹ ਲੈ ਸਕਦੇ ਹਨ ਬਾਰੇ ਉਨ੍ਹਾਂ ਕੋਲ ਕਈ ਚੋਣਾਂ ਹੁੰਦੀਆਂ ਹਨ। ਸਹੀ ਫੈਸਲਾ ਲੈਣ ਬਾਰੇ ਮਾਪੇ ਅਤੇ ਵਿਦਿਆਰਥੀ ਅਕਸਰ ਦਬਾਅ ਮਹਿਸੂਸ ਕਰਦੇ ਹਨ। ਇਹ ਗੁਰ ਸ਼ੀਟ ਕੋਰਸਾਂ ਦੀਆਂ ਵੱਖ ਵੱਖ ਕਿਸਮਾਂ ਅਤੇ ਉਹ ਕਿਸ ਪਾਸੇ ਵੱਲ ਨੂੰ ਲੈਕੇ ਜਾਂਦੇ ਹਨ ਬਾਰੇ ਜਾਣਕਾਰੀ ਮੁਹਈਆ ਕਰਦੀ ਹੈ।
ਸਕੂਲ ਵਿੱਚ ਸਮੱਸਿਆਵਾਂ ਹੱਲ ਕਰਨੀਆਂ
ਤੁਹਾਡੇ ਬੱਚੇ ਦੀ ਵਿਦਿਆ ਬਾਰੇ ਜਦੋਂ ਤੁਹਾਡਾ ਕੋਈ ਸਵਾਲ ਜਾਂ ਸਰੋਕਾਰ ਹੁੰਦਾ ਹੈ, ਤੁਹਾਨੂੰ ਪਤਾ ਨਹੀਂ ਹੋ ਸਕਦਾ ਕਿਸ ਨਾਲ ਗੱਲ ਕਰਨੀ ਹੈ। ਇਹ ਗੁਰ ਸ਼ੀਟ ਸਮੱਸਿਆਵਾਂ ਨੂੰ ਹੱਲ ਕਰਨ ਲਈ ਇੱਕ ਸਪਸ਼ਟ ਕਦਮ-ਬ-ਕਦਮ ਪ੍ਰਕਿਰਿਆ ਮੁਹਈਆ ਕਰਦੀ ਹੈ।
ਸਪੈਸ਼ਲ ਐਜੂਕੇਸ਼ਨ
ਕੁਝ ਵਿਦਿਆਰਥੀਆਂ ਨੂੰ ਸਕੂਲ ਵਿੱਚ ਸਫ਼ਲ ਹੋਣ ਲਈ ਉਨ੍ਹਾਂ ਦੀ ਮਦਦ ਕਰਨ ਲਈ ਵਿਸ਼ੇਸ਼ ਐਜੂਕੇਸ਼ਨ ਪ੍ਰੋਗਰੈਮ ਤੋਂ ਵਾਧੂ ਸਹਾਇਤਾ ਦੀ ਜ਼ਰੂਰਤ ਹੋ ਸਕਦੀ ਹੈ। ਇਹ ਗੁਰ ਸ਼ੀਟ ਵਿਦਿਆਥੀਆਂ ਨੂੰ ਲੋੜੀਂਦੀ ਮਦਦ ਲੈਣ ਨੂੰ ਯਕੀਨੀ ਬਣਾਉਣ ਲਈ ਪ੍ਰਕਿਰਿਆ ਦੀ ਵਿਆਖਿਆ ਕਰਦੀ ਹੈ।
EQAO ਟੈਸਟਿੰਗ
ਉਨਟੈਰੀਓ ਦੇ ਸਭ ਵਿਦਿਆਰਥੀਆਂ ਨੂੰ ਪੜ੍ਹਨ, ਲਿਖਣ ਅਤੇ ਗਰੇਡਜ਼ 3 ਅਤੇ 6 ਵਿੱਚ ਹਿਸਾਬ, ਗਰੇਡ 9 ਵਿੱਚ ਹਿਸਾਬ ਅਤੇ ਗਰੇਡ 10 ਵਿੱਚ ਪੜ੍ਹਨ ਅਤੇ ਲਿਖਣ ਵਿੱਚ ਸੂਬੇ ਭਰ ਦੇ ਟੈਸਟ ਲਿਖਣੇ ਪੈਂਦੇ ਹਨ। ਇਹ ਗੁਰ ਸ਼ੀਟ ਇਨ੍ਹਾਂ ਟੈਸਟਾਂ ਦੇ ਮੋਨਰਥਾਂ ਨੂੰ ਸਮਝਣ ਵਿੱਚ, ਅਤੇ ਆਪਣੇ ਬੱਚੇ ਨੂੰ ਤਿਆਰੀ ਕਰਨ ਵਿੱਚ ਮਦਦ ਕਿਵੇਂ ਕਰਨੀ ਹੈ ਸਮਝਣ ਵਿੱਚ ਮਦਦ ਕਰੇਗੀ।
ਸਕੂਲ ਵਿੱਚ ਵਿਹਾਰ: ਸੇਫ ਸਕੂਲਜ਼ ਐਕਟ ਨੂੰ ਸਮਝਣਾ
ਵਿਦਿਆਰਥੀਆਂ ਨੇ ਸਕੂਲ ਵਿੱਚ ਕਿਵੇਂ ਜ਼ਰੂਰ ਹੀ ਵਿਹਾਰ ਕਰਨਾ ਚਾਹੀਦਾ ਹੈ ਬਾਰੇ ਉਨਟੈਰੀਓ ਦੀ ਇੱਕ ਸਰਕਾਰੀ ਨੀਤੀ ਹੈ। ਇਹ ਗੁਰ ਸ਼ੀਟ ਅਨੁਸ਼ਾਸਨ ਪ੍ਰਕਿਰਿਆ ਦੀ ਵਿਆਖਿਆ ਕਰਦੀ ਹੈ ਅਤੇ ਕੀ ਹੁੰਦਾ ਹੈ ਜੇ ਕਿਸੇ ਵਿਦਿਆਰਥੀ ਨੂੰ ਮੁਅੱਤਲ ਕਰ ਦਿੱਤਾ ਜਾਂਦਾ ਹੈ ਜਾਂ ਕੱਢ ਦਿੱਤਾ ਜਾਂਦਾ ਹੈ।
ਟੋਰਾਂਟੋ ਖ਼ੇਤਰ ਵਿੱਚ ਰਹਿੰਦੇ ਲੋਕਾਂ ਲਈ:
ਅੰਗਰੇਜ਼ੀ ਬਤੌਰ ਇੱਕ ਦੂਜੀ ਭਾਸ਼ਾ ਪ੍ਰੋਗਰੈਮਜ਼
ਕੁਝ ਵਿਦਿਆਰਥੀ ਜਿਹੜੇ ਕਨੇਡਾ ਵਿੱਚ ਨਵੇਂ ਆਏ ਹੁੰਦੇ ਹਨ ਨੂੰ ਅੰਗਰੇਜ਼ੀ ਸਿੱਖਣ ਲਈ ਮਦਦ ਦੀ ਲੋੜ ਹੁੰਦੀ ਹੈ। ਇਹ ਗੁਰ ਸ਼ੀਟ ਇਨ੍ਹਾਂ ਵਿਦਿਆਰਥੀਆਂ ਦੀ ਸਹਾਇਤਾ ਕਰਨ ਲਈ ਟੋਰਾਂਟੋ ਵਿੱਚ ਉਪਲਬਧ ਪ੍ਰੋਗਰੈਮਾਂ ਨੂੰ ਸਮਝਣ ਵਿੱਚ ਮਦਦ ਕਰੇਗੀ।
ਸਖਤ ਕੋਸ਼ਿਸ਼ ਕਰ ਰਹੇ ਵਿਦਿਆਰਥੀ ਵਾਸਤੇ ਸਹਾਇਤਾ ਪ੍ਰੋਗਰੈਮਜ਼
ਕਦੀ ਕਦੀ, ਸਕੂਲ ਵਿੱਚ ਵਿਦਿਆਰਥੀਆਂ ਨੂੰ ਸਖਤ ਕੋਸ਼ਿਸ਼ ਕਰਨੀ ਪੈ ਸਕਦੀ ਹੈ। ਇਸ ਗੁਰ ਸ਼ੀਟ ਵਿੱਚ ਟੋਰਾਂਟੋ ਵਿੱਚ ਉਪਲਬਧ ਪ੍ਰੋਗਰੈਮਾਂ ਬਾਰੇ ਜਾਣਕਾਰੀ ਹੁੰਦੀ ਹੈ ਜੋ ਇਨ੍ਹਾਂ ਵਿਦਿਆਥੀਆਂ ਲਈ ਵਾਧੂ ਮਦਦ ਮੁਹਈਆ ਕਰਦੇ ਹਨ।
Helpful links:
InMyLanguage.org
InMyLanguage.org ਓਨਟਾਰੀਓ, ਕੈਨੇਡਾ ਵਿੱਚ ਨਵੇਂ ਆਉਣ ਵਾਲੇ ਲੋਕਾਂ
Settlement.Org
SmartSAVER
ਸਮਾਰਟਸੇਵਰ (SmartSAVER) ਟੁਰਾਂਟੋ ਵਿਖੇ ਸਥਿਤ ਗ਼ੈਰ-ਮੁਨਾਫ਼ੇ ਵਾਲਾ ਇੱਕ ਭਾਈਚਾਰਕ ਪਰੋਜੈਕਟ ਹੈ ਜਿਹੜਾ ਇਸ ਗੱਲ ਵਿੱਚ ਪਰਿਵਾਰਾਂ ਦੀ ਮਦਦ ਕਰਦਾ ਹੈ ਕਿ ਆਰਈਐੱਸਪੀ (RESP) ਕਿਵੇਂ ਸ਼ੁਰੂ ਕਰਨੀ ਹੈ ਅਤੇ ਆਪਣੇ ਬੱਚਿਆ ਦੇ ਹਾਈ ਸਕੂਲ ਮੁਕੰਮਲ ਕਰਨ ਪਿੱਛੋਂ ਉਨ੍ਹਾਂ ਦੀ ਵਿੱਦਿਆ ਲਈ ਸਰਕਾਰ ਤੋਂ ਕਿਵੇਂ ਰਕਮ ਲੈਣੀ ਹੈ।
Downloads
- Tips for Parents: Behaviour at School: Understanding the Safe Schools Act – Punjabi (pdf)
- Tips for Parents: EQAO Testing – Punjabi (pdf)
- Tips for Parents: ESL Programs in Toronto – Punjabi (pdf)
- Tips for Parents: High School Courses and Choices – Punjabi (pdf)
- Tips for Parents: Homework – Punjabi (pdf)
- Tips for Parents: Parent-Teacher Interviews – Punjabi (pdf)
- Tips for Parents: Solving Problems at School – Punjabi (pdf)
- Tips for Parents: Special Education – Punjabi (pdf)
- Tips for Parents: Starting School – Punjabi (pdf)
- Tips for Parents: Support Programs for Toronto’s Struggling Students – Punjabi (pdf)
- Tips for Parents: Who Does What in Education – Punjabi (pdf)
